ਬਿਨਾਂ ਦੱਸੇ ਬੈਂਕ ਤੋਂ ਪੈਸੇ ਕੱਟ ਗਏ? UPI subscription mandate ਕਿਵੇਂ ਚੈੱਕ ਕਰੀਏ

ਸਵੇਰੇ ਉੱਠ ਕੇ ਫ਼ੋਨ ਦੇਖਿਆ ਤਾਂ ₹499 ਕੱਟਣ ਦਾ SMS ਪਿਆ ਹੈ ਅਤੇ ਤੁਹਾਨੂੰ ਯਾਦ ਵੀ ਨਹੀਂ ਕਿ ਇਹ ਕਾਹਦੇ ਹਨ। ਘਬਰਾਉਣ ਦੀ ਲੋੜ ਨਹੀਂ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਕੋਈ ਪੁਰਾਣਾ UPI subscription mandate ਹੁੰਦਾ ਹੈ, ਅਤੇ ਇਸਨੂੰ ਚੈੱਕ ਕਰਨ ਵਿੱਚ ਦੋ ਮਿੰਟ ਲੱਗਦੇ ਹਨ।

ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਖਾਤੇ ਵਿੱਚ ਕਿੰਨੇ auto-pay ਚੱਲ ਰਹੇ ਹਨ?

ਹੁਣੇ ਸਾਡੀ ਮੁਫ਼ਤ app download ਕਰੋ ਅਤੇ 1 click ਵਿੱਚ cancel ਕਰੋ!

ਮੁਫ਼ਤ App Download ਕਰੋ

ਪਹਿਲਾਂ ਉਹੀ SMS ਧਿਆਨ ਨਾਲ ਪੜ੍ਹੋ

ਪੈਸੇ ਕੱਟਣ ਤੋਂ ਬਾਅਦ ਆਉਣ ਵਾਲੇ post-transaction notification ਵਿੱਚ ਸਾਰੀ ਜਾਣਕਾਰੀ ਹੋਣੀ ਲਾਜ਼ਮੀ ਹੈ - merchant ਦਾ ਨਾਂ, ਰਕਮ, ਤਰੀਕ ਤੇ ਸਮਾਂ, transaction reference number, e-mandate reference number, ਪੈਸੇ ਕੱਟਣ ਦਾ ਕਾਰਨ ਅਤੇ ਬੈਂਕ ਦੀ grievance redressal ਜਾਣਕਾਰੀ। ਇਸੇ ਵਿੱਚੋਂ merchant ਦਾ ਨਾਂ ਅਤੇ mandate reference number ਨੋਟ ਕਰ ਲਓ। ਅੱਗੇ ਦਾ ਸਾਰਾ ਕੰਮ ਇਸੇ ਨਾਲ ਹੋਵੇਗਾ।

ਹਰ debit ਤੋਂ ਪਹਿਲਾਂ pre-debit notification ਵੀ ਆਉਂਦਾ ਹੈ, ਪਰ ਅਕਸਰ promotional messages ਵਿੱਚ ਦੱਬ ਜਾਂਦਾ ਹੈ। Inbox ਵਿੱਚ merchant ਦਾ ਨਾਂ search ਕਰੋ।

ਹੁਣ ਆਪਣੇ mandate ਦੀ list ਖੋਲ੍ਹੋ

  1. PhonePe: profile icon (ਉੱਪਰ ਖੱਬੇ) > *Manage AutoPay*।
  2. Google Pay: profile ਫ਼ੋਟੋ (ਉੱਪਰ ਸੱਜੇ) > *Autopay*।
  3. Paytm: profile icon > UPI Automatic Payments (ਜਾਂ Settings > UPI & Payment Settings) > *Manage*।
  4. BHIM: Mandate > *My Mandates*।

ਇਸ list ਵਿੱਚ merchant ਦਾ ਨਾਂ, ਰਕਮ, ਅਗਲੀ debit ਤਰੀਕ ਅਤੇ end date ਦਿਸੇਗੀ। ਜਿਸ mandate ਦੀ ਰਕਮ SMS ਨਾਲ ਮਿਲਦੀ ਹੈ, ਉਹੀ ਤੁਹਾਡਾ ਦੋਸ਼ੀ ਹੈ। ਧਿਆਨ ਦਿਓ - mandate ਕਿਸੇ ਵੀ UPI app ਵਿੱਚ ਦਿਸ ਸਕਦਾ ਹੈ ਜੋ ਉਸੇ ਬੈਂਕ ਖਾਤੇ ਨਾਲ ਜੁੜੀ ਹੋਵੇ, ਸਿਰਫ਼ ਉਸ app ਵਿੱਚ ਨਹੀਂ ਜਿਸ ਤੋਂ ਤੁਸੀਂ ਬਣਾਇਆ ਸੀ।

ਜੇ ਪੈਸੇ ਗ਼ਲਤ ਕੱਟੇ ਗਏ ਹਨ

  1. SMS ਵਿੱਚੋਂ merchant ਦਾ ਨਾਂ ਅਤੇ mandate reference number ਲਓ।
  2. ਉਸੇ UPI app ਵਿੱਚ ਉਸ transaction ਉੱਤੇ ਜਾ ਕੇ Help > Report an issue ਤੋਂ shikayat ਦਰਜ ਕਰੋ।
  3. 3 ਦਿਨਾਂ ਵਿੱਚ ਹੱਲ ਨਾ ਹੋਵੇ ਤਾਂ ਆਪਣੇ ਬੈਂਕ ਕੋਲ shikayat ਕਰੋ। ਬੈਂਕ ਨੂੰ ਤੈਅ ਸਮੇਂ ਵਿੱਚ ਹੱਲ ਕਰਨਾ ਪੈਂਦਾ ਹੈ।
  4. 30 ਦਿਨਾਂ ਬਾਅਦ ਵੀ ਹੱਲ ਨਾ ਹੋਵੇ ਤਾਂ RBI Ombudsman ਕੋਲ cms.rbi.org.in ਉੱਤੇ ਜਾਓ।

ਇੱਕ ਜ਼ਰੂਰੀ ਗੱਲ

Refund ਦੀ ਗਾਰੰਟੀ ਕੋਈ ਨਹੀਂ ਦਿੰਦਾ। Refund ਉੱਥੇ ਮਿਲ ਸਕਦਾ ਹੈ ਜਿੱਥੇ debit ਸੱਚਮੁੱਚ ਬਿਨਾਂ ਮਨਜ਼ੂਰੀ ਹੋਇਆ ਹੋਵੇ ਜਾਂ mandate ਪਹਿਲਾਂ ਹੀ revoke ਹੋ ਚੁੱਕਾ ਹੋਵੇ।

ਛੋਟੇ ਸਵਾਲ-ਜਵਾਬ

₹15,000 ਤੋਂ ਵੱਧ ਦਾ debit ਵੀ ਬਿਨਾਂ ਦੱਸੇ ਹੋ ਸਕਦਾ ਹੈ? ਨਹੀਂ, ₹15,000 ਤੋਂ ਉੱਪਰ AFA ਲੱਗਦਾ ਹੈ ਅਤੇ ਤੁਹਾਨੂੰ UPI PIN ਪਾਉਣੀ ਪੈਂਦੀ ਹੈ।

Mandate ਬੰਦ ਕਰਨ ਨਾਲ credit score ਡਿੱਗਦਾ ਹੈ? ਨਹੀਂ, ਸਿਵਾਏ ਉਸ ਹਾਲਤ ਦੇ ਜਿੱਥੇ ਇਹ loan EMI ਲਈ ਸੀ ਅਤੇ EMI ਖੁੰਝ ਜਾਵੇ।

ਸਿੱਟਾ

ਬਿਨਾਂ ਦੱਸੇ ਕੱਟੇ ਪੈਸੇ ਲਗਭਗ ਹਮੇਸ਼ਾ ਕਿਸੇ ਭੁੱਲੇ ਹੋਏ mandate ਦਾ ਨਤੀਜਾ ਹੁੰਦੇ ਹਨ। ਅੱਜ ਹੀ ਆਪਣੀ mandate list ਖੋਲ੍ਹੋ ਅਤੇ ਜੋ ਵਾਧੂ ਹਨ, ਉਹ ਬੰਦ ਕਰ ਦਿਓ।

ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਖਾਤੇ ਵਿੱਚ ਕਿੰਨੇ auto-pay ਚੱਲ ਰਹੇ ਹਨ?

ਹੁਣੇ ਸਾਡੀ ਮੁਫ਼ਤ app download ਕਰੋ ਅਤੇ 1 click ਵਿੱਚ cancel ਕਰੋ!

ਮੁਫ਼ਤ App Download ਕਰੋ